ਅਜਨਾਲਾ ਨੇੜੇ ਵੱਡੀ ਨਸ਼ਾ ਤਸਕਰੀ ਨਾਕਾਮ, 200 ਕਰੋੜ ਦੀ ਹੈਰੋਇਨ ਤੇ ਹਥਿਆਰ ਬਰਾਮਦ
ਅਜਨਾਲਾ ਦੇ ਨੇੜਲੇ ਪਿੰਡ ਓਠੀਆਂ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕਰੀਬ 40 ਕਿੱਲੋ ਹੈਰੋਇਨ (ਅੰਦਾਜ਼ਨ ਕੀਮਤ 200 ਕਰੋੜ ਰੁਪਏ), ਹੈਂਡ ਗ੍ਰਨੇਡ ਅਤੇ ਪਿਸਤੌਲ ਬਰਾਮਦ ਕੀਤੇ ਹਨ। ਕਾਰਵਾਈ ਦੌਰਾਨ ਤਸਕਰ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੈਡਮ ਸੋਨੀਆ ਮੰਨ ਮੌਕੇ ‘ਤੇ ਪਹੁੰਚੇ ਅਤੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਰਕਾਰ ਦੀ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ।






