ਪਟਿਆਲਾ ਵਿੱਚ ਵੱਡਾ ਹਾਦਸਾ! ਭਾਖੜਾ ਨਹਿਰ ’ਤੇ ਪੁਲ ਡਿੱਗਣ ਕਾਰਨ ਦੋ ਟਰੱਕ ਨਹਿਰ ਵਿੱਚ ਡਿੱਗੇ
ਪਟਿਆਲਾ: ਪੰਜਾਬ ਦੇ ਪਟਿਆਲਾ ਬਾਈਪਾਸ ਨੇੜੇ ਭਾਖੜਾ ਨਹਿਰ ’ਤੇ ਬਣਿਆ ਸਟੀਲ ਦਾ ਪੁਲ ਅਚਾਨਕ ਢਹਿ ਗਿਆ। ਇਸ ਹਾਦਸੇ ਦੌਰਾਨ ਦੋ ਟਰੱਕ ਨਹਿਰ ਵਿੱਚ ਜਾ ਡਿੱਗੇ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਸੜਕ ’ਤੇ ਆਵਾਜਾਈ ਨੂੰ ਦੂਜੇ ਰਸਤਿਆਂ ਵੱਲ ਮੋੜਿਆ ਗਿਆ। ਪੁਲ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।



