Badminton 15-Point Scoring: 2027 ਤੋਂ ਬਦਲੇਗਾ ਸਕੋਰਿੰਗ ਸਿਸਟਮ, BWF ਦਾ ਵੱਡਾ ਫੈਸਲਾ
Badminton ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਲਗਭਗ ਦੋ ਦਹਾਕਿਆਂ ਤੱਕ 21-point scoring system ਵਿੱਚ ਖੇਡੇ ਜਾਣ ਤੋਂ ਬਾਅਦ ਹੁਣ Badminton ਵਿੱਚ 3×15 scoring format ਲਾਗੂ ਹੋਣ ਜਾ ਰਿਹਾ ਹੈ। BWF ਨੇ ਇਸ ਨਵੇਂ ਫਾਰਮੈਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇਹ ਬਦਲਾਅ 4 ਜਨਵਰੀ 2027 ਤੋਂ ਲਾਗੂ ਹੋਵੇਗਾ।
21 ਦੀ ਥਾਂ ਹੁਣ 15 Points ਦਾ Game
ਨਵੇਂ ਸਿਸਟਮ ਤਹਿਤ ਮੈਚ ਪਹਿਲਾਂ ਵਾਂਗ Best of 3 Games ਹੀ ਰਹੇਗਾ, ਪਰ ਹਰ Game 21 ਦੀ ਬਜਾਏ 15 Points ਦਾ ਹੋਵੇਗਾ। ਇਹ Rally Point Scoring ਹੋਵੇਗੀ, ਮਤਲਬ ਹਰ Rally ਜਿੱਤਣ ’ਤੇ Point ਮਿਲੇਗਾ। 14-14 ਦੀ ਸਥਿਤੀ ਤੋਂ ਬਾਅਦ Game ਜਿੱਤਣ ਲਈ 2 Points ਦੀ ਬੜ੍ਹਤ ਦੀ ਲੋੜ ਹੋਵੇਗੀ, ਜਦਕਿ 20-20 ਤੋਂ ਬਾਅਦ ਅਗਲਾ Point Game ਦਾ ਫੈਸਲਾ ਕਰੇਗਾ।
BWF ਨੇ ਕਿਉਂ ਬਦਲਿਆ Scoring System?
BWF ਮੁਤਾਬਕ ਨਵੇਂ 3×15 ਫਾਰਮੈਟ ਦਾ ਮਕਸਦ Matches ਦੀ Duration ਨੂੰ ਹੋਰ Consistent ਅਤੇ Predictable ਬਣਾਉਣਾ, Players ਦਾ Workload ਘਟਾਉਣਾ ਅਤੇ Games ਵਿੱਚ Excitement ਨੂੰ ਜਲਦੀ ਲਿਆਉਣਾ ਹੈ। ਨਵੇਂ ਸਿਸਟਮ ਨਾਲ ਖਿਡਾਰੀਆਂ ਲਈ ਹਰ Point ਦੀ ਮਹੱਤਤਾ ਹੋਰ ਵੱਧ ਸਕਦੀ ਹੈ।
India ਵਿੱਚ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਤਿਆਰੀ
ਖਾਸ ਗੱਲ ਇਹ ਹੈ ਕਿ ਭਾਰਤ ਨੇ ਅੰਤਰਰਾਸ਼ਟਰੀ ਬਦਲਾਅ ਤੋਂ ਪਹਿਲਾਂ ਹੀ ਨਵੇਂ Scoring System ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। Badminton Association of India (BAI) ਨੇ 2026 ਦੇ Domestic Events ਵਿੱਚ 3×15 format ਨੂੰ ਅਪਣਾਉਣਾ ਸ਼ੁਰੂ ਕੀਤਾ ਹੈ, ਤਾਂ ਜੋ ਭਾਰਤੀ ਖਿਡਾਰੀ 2027 ਵਿੱਚ ਹੋਣ ਵਾਲੇ International transition ਲਈ ਪਹਿਲਾਂ ਤੋਂ ਤਿਆਰ ਹੋ ਸਕਣ।
Players ਲਈ ਵਧੇਗੀ Speed ਅਤੇ Pressure
ਨਵੇਂ Format ਵਿੱਚ Game ਸਿਰਫ਼ 15 Points ਦਾ ਹੋਣ ਕਾਰਨ ਸ਼ੁਰੂਆਤ ਤੋਂ ਹੀ ਹਰ Rally ਮਹੱਤਵਪੂਰਨ ਹੋਵੇਗੀ। Players ਨੂੰ ਤੇਜ਼ੀ ਨਾਲ Momentum ਬਣਾਉਣਾ ਅਤੇ Pressure ਵਿੱਚ ਸਹੀ ਫੈਸਲੇ ਲੈਣੇ ਪੈਣਗੇ। ਭਾਰਤ ਦੇ Chief Badminton Coach Pullela Gopichand ਨੇ ਵੀ ਨਵੇਂ 15×3 Format ਕਾਰਨ Players ਦੀ Speed, Power, Tactical Planning ਅਤੇ Mental Strength ਦੀ ਮਹੱਤਤਾ ਵਧਣ ਵੱਲ ਇਸ਼ਾਰਾ ਕੀਤਾ ਹੈ।
2026 World Championships ਨੇ ਬੰਦ ਕੀਤਾ 21-Point Era
New Delhi ਵਿੱਚ ਹੋਈ BWF World Championships 2026 ਨੂੰ 3×21 scoring system ਵਿੱਚ ਖੇਡਿਆ ਗਿਆ ਆਖਰੀ World Championships edition ਮੰਨਿਆ ਜਾ ਰਿਹਾ ਹੈ। ਹੁਣ Badminton ਦੀ ਅੰਤਰਰਾਸ਼ਟਰੀ ਖੇਡ ਵਿੱਚ 3×15 format ਦੇ ਨਵੇਂ ਦੌਰ ਦੀ ਸ਼ੁਰੂਆਤ ਹੋਵੇਗੀ।



