Haryana Breaking: ਫੌਜੀ ਅਭਿਆਸ ਦੌਰਾਨ ਵੱਡਾ ਹਾਦਸਾ, 5 ਕਮਾਂਡੋ ਪਾਣੀ ’ਚ ਵਹੇ; 3 ਬਚਾਏ, 2 ਦੀ ਭਾਲ ਜਾਰੀ
ਹਰਿਆਣਾ ਦੇ ਯਮੁਨਾਨਗਰ ਵਿੱਚ ਹਥਿਨੀਕੁੰਡ ਬੈਰਾਜ ’ਤੇ ਫੌਜ ਦੀ ਟ੍ਰੇਨਿੰਗ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਰਿਪੋਰਟਾਂ ਮੁਤਾਬਕ Special Forces ਦੇ ਜਵਾਨਾਂ ਦੀ ਮੌਕ ਡ੍ਰਿਲ ਦੌਰਾਨ ਮੋਟਰਬੋਟ ਵਿੱਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਤੇਜ਼ ਪਾਣੀ ਦੇ ਵਹਾਅ ਵਿੱਚ ਬੋਟ ਬੇਕਾਬੂ ਹੋ ਗਈ। ਇਸ ਦੌਰਾਨ ਜਵਾਨ ਪਾਣੀ ਵਿੱਚ ਡਿੱਗ ਗਏ।
ਹਾਦਸੇ ਤੋਂ ਬਾਅਦ 3 ਕਮਾਂਡੋਜ਼ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ 2 ਜਵਾਨ ਅਜੇ ਵੀ ਲਾਪਤਾ ਹਨ। ਲਾਪਤਾ ਜਵਾਨਾਂ ਦੀ ਭਾਲ ਲਈ Army, SDRF ਅਤੇ ਹੋਰ ਬਚਾਅ ਟੀਮਾਂ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਹਵਾਈ ਨਿਗਰਾਨੀ ਲਈ ਹੈਲੀਕਾਪਟਰ ਵੀ ਲਗਾਏ ਗਏ ਹਨ।
ਜਾਣਕਾਰੀ ਮੁਤਾਬਕ ਇਹ ਟ੍ਰੇਨਿੰਗ 1 Para Battalion (Special Forces) ਦੇ ਜਵਾਨਾਂ ਨਾਲ ਸਬੰਧਤ ਸੀ, ਜੋ ਨਾਹਨ, ਹਿਮਾਚਲ ਪ੍ਰਦੇਸ਼ ਤੋਂ ਇੱਥੇ ਅਭਿਆਸ ਲਈ ਆਏ ਸਨ। ਫਿਲਹਾਲ ਸਾਰਾ ਧਿਆਨ ਲਾਪਤਾ ਦੋਵੇਂ ਜਵਾਨਾਂ ਦੀ ਭਾਲ ਅਤੇ ਰੈਸਕਿਊ ਆਪਰੇਸ਼ਨ ’ਤੇ ਹੈ।



