India-Pakistan Hockey Match: ਜਲੰਧਰ ’ਚ ਫਿਰ ਗੂੰਜੇਗਾ ਹਾਕੀ ਦਾ ਰੋਮਾਂਚ, 1 ਨਵੰਬਰ ਨੂੰ ਹੋਵੇਗਾ ਮਹਾਮੁਕਾਬਲਾ

India-Pakistan Hockey Match: ਜਲੰਧਰ ’ਚ ਫਿਰ ਗੂੰਜੇਗਾ ਹਾਕੀ ਦਾ ਰੋਮਾਂਚ, 1 ਨਵੰਬਰ ਨੂੰ ਹੋਵੇਗਾ ਮਹਾਮੁਕਾਬਲਾ

ਸਪੋਰਟਸ ਡੈਸਕ: ਪੰਜਾਬ ਦੇ ਖੇਡ ਪ੍ਰੇਮੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। Asian Champions Trophy Hockey 2026 ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ਵਿਚਾਲੇ ਇਹ ਬਹੁਚਰਚਿਤ ਮੁਕਾਬਲਾ 1 ਨਵੰਬਰ ਨੂੰ ਜਲੰਧਰ ਦੇ Olympian Surjit Singh Hockey Stadium ਵਿੱਚ ਖੇਡਿਆ ਜਾਵੇਗਾ।

🏑 ਪਾਕਿਸਤਾਨੀ ਟੀਮ ਕਰੇਗੀ ਭਾਰਤ ਦਾ ਦੌਰਾ

ਪਾਕਿਸਤਾਨ ਨੇ Asian Champions Trophy 2026 ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ। ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਮਲੇਸ਼ੀਆ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ।

📅 27 ਅਕਤੂਬਰ ਤੋਂ 5 ਨਵੰਬਰ ਤੱਕ ਮੁਕਾਬਲੇ

Asian Champions Trophy ਦਾ ਆਯੋਜਨ 27 ਅਕਤੂਬਰ ਤੋਂ 5 ਨਵੰਬਰ 2026 ਤੱਕ ਪੰਜਾਬ ਵਿੱਚ ਹੋਵੇਗਾ। ਟੂਰਨਾਮੈਂਟ ਦੇ ਲੀਗ ਪੜਾਅ ਦੇ ਮੁਕਾਬਲੇ ਜਲੰਧਰ ਵਿੱਚ ਖੇਡੇ ਜਾਣਗੇ, ਜਦਕਿ 4 ਨਵੰਬਰ ਨੂੰ ਸੈਮੀਫਾਈਨਲ ਅਤੇ 5 ਨਵੰਬਰ ਨੂੰ ਫਾਈਨਲ ਮੋਹਾਲੀ ਵਿੱਚ ਹੋਵੇਗਾ।

🔥 1 ਨਵੰਬਰ ਨੂੰ ਹੋਵੇਗਾ ਸਭ ਤੋਂ ਵੱਡਾ ਮੁਕਾਬਲਾ

ਭਾਰਤ-ਪਾਕਿਸਤਾਨ ਮੁਕਾਬਲਾ 1 ਨਵੰਬਰ, ਯਾਨੀ ਪੰਜਾਬ ਦਿਵਸ, ਮੌਕੇ ਜਲੰਧਰ ਵਿੱਚ ਹੋਵੇਗਾ। ਇਸ ਕਾਰਨ ਇਸ ਮੁਕਾਬਲੇ ਨੂੰ ਲੈ ਕੇ ਪੰਜਾਬ ਦੇ ਹਾਕੀ ਪ੍ਰੇਮੀਆਂ ਵਿੱਚ ਹੁਣ ਤੋਂ ਹੀ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਡਿਫੈਂਡਿੰਗ ਚੈਂਪੀਅਨ ਵਜੋਂ ਉਤਰੇਗੀ। ਭਾਰਤ ਨੇ 2023 ਅਤੇ 2024 ਵਿੱਚ ਲਗਾਤਾਰ Asian Champions Trophy ਦਾ ਖਿਤਾਬ ਜਿੱਤਿਆ ਸੀ।

Related Articles

LEAVE A REPLY

Please enter your comment!
Please enter your name here

Stay Connected

0FansLike
0FollowersFollow
0SubscribersSubscribe
- Advertisement -spot_img

Latest Articles