ਧਨਸ਼੍ਰੀ ਵਰਮਾ ਦੀ ਸਾਊਥ ਫ਼ਿਲਮਾਂ ’ਚ ਐਂਟਰੀ! ‘Hey Kannamma’ ਦਾ ਟੀਜ਼ਰ ਰਿਲੀਜ਼, 27 ਨਵੰਬਰ ਨੂੰ ਸਿਨੇਮਾਘਰਾਂ ’ਚ ਦੇਵੇਗੀ ਦਸਤਕ
ਮਨੋਰੰਜਨ ਡੈਸਕ: ਡਾਂਸਰ ਅਤੇ ਸੋਸ਼ਲ ਮੀਡੀਆ ਸਟਾਰ ਧਨਸ਼੍ਰੀ ਵਰਮਾ ਹੁਣ ਤੇਲਗੂ ਸਿਨੇਮਾ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਲਈ ਤਿਆਰ ਹੈ। ਉਸ ਦੀ ਪਹਿਲੀ ਤੇਲਗੂ ਫ਼ਿਲਮ ‘Hey Kannamma’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਦਿਲ ਰਾਜੂ ਵੱਲੋਂ ਸਮਰਥਿਤ ਇਸ ਫ਼ਿਲਮ ਵਿੱਚ ਯਸ਼ ਮਾਸਟਰ ਅਤੇ ਕਾਰਤਿਕਾ ਮੁਰਲੀਧਰਨ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ 27 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।



