ਹਰਿਆਣਾ ਦੇ ਗੰਨਾ ਕਿਸਾਨਾਂ ਦਾ ਵੱਡਾ ਐਲਾਨ! 600 ਰੁਪਏ ਪ੍ਰਤੀ ਕੁਇੰਟਲ ਭਾਅ ਦੀ ਮੰਗ, 20 ਨਵੰਬਰ ਤੋਂ ਸ਼ੂਗਰ ਮਿੱਲਾਂ ਬਾਹਰ ਧਰਨਾ
ਅੰਬਾਲਾ/ਯਮੁਨਾਨਗਰ: ਹਰਿਆਣਾ ਵਿੱਚ ਗੰਨੇ ਦੇ ਭਾਅ ਨੂੰ ਲੈ ਕੇ ਕਿਸਾਨਾਂ ਦਾ ਰੋਸ ਵਧਦਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਅਤੇ ਗੰਨਾ ਕਿਸਾਨ ਸੰਘਰਸ਼ ਕਮੇਟੀ ਨੇ ਗੰਨੇ ਦਾ ਭਾਅ 600 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮੰਗ ਪੂਰੀ ਨਾ ਹੋਣ ਤੱਕ ਕਿਸਾਨ ਗੰਨੇ ਦੀ ਕਟਾਈ ਅਤੇ ਮਿੱਲਾਂ ਨੂੰ ਸਪਲਾਈ ਰੋਕਣ। ਨਰਾਇਣਗੜ੍ਹ ਸ਼ੂਗਰ ਮਿੱਲ ਦੇ ਬਾਹਰ 20 ਨਵੰਬਰ ਤੋਂ ਧਰਨਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਸਰਕਾਰ ਵੱਲੋਂ 2026-27 ਸੀਜ਼ਨ ਲਈ ਗੰਨੇ ਦਾ ਭਾਅ 430 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ।



