ਲਕਸ਼ੈ ਸੇਨ ਦਾ ਬੈਡਮਿੰਟਨ ਵਿੱਚ ਵੱਡਾ ਧਮਾਕਾ! ਜਾਪਾਨ ਦੇ ਖਿਡਾਰੀ ਨੂੰ ਹਰਾ ਕੇ ਜਿੱਤਿਆ ਕੁਮਾਮੋਟੋ ਮਾਸਟਰਜ਼ ਖਿਤਾਬ
ਨਿਊਜ਼ ਡੈਸਕ: ਸਪੋਰਟਸ
ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਜਾਪਾਨ ਵਿੱਚ ਦੇਸ਼ ਦਾ ਮਾਣ ਵਧਾਉਂਦਿਆਂ ਕੁਮਾਮੋਟੋ ਮਾਸਟਰਜ਼ ਦਾ ਪੁਰਸ਼ ਸਿੰਗਲਜ਼ ਖਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ਲਕਸ਼ੈ ਸੇਨ ਨੇ ਜਾਪਾਨ ਦੇ ਕੋਕੀ ਵਤਾਨਾਬੇ ਨੂੰ 13-21, 21-18 ਅਤੇ 21-14 ਨਾਲ ਹਰਾਇਆ। ਪਹਿਲਾ ਗੇਮ ਹਾਰਨ ਤੋਂ ਬਾਅਦ ਲਕਸ਼ੈ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੇ ਦੋਵੇਂ ਗੇਮ ਜਿੱਤ ਕੇ ਖਿਤਾਬ ’ਤੇ ਕਬਜ਼ਾ ਕੀਤਾ। ਇਹ ਜਿੱਤ ਭਾਰਤੀ ਬੈਡਮਿੰਟਨ ਲਈ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।



