ਹਰਿਆਣਾ ਸਰਕਾਰ ਦਾ ਵਾਤਾਵਰਣ ਲਈ ਵੱਡਾ ਕਦਮ! ₹100 ਕਰੋੜ ਦਾ ਗ੍ਰੀਨ ਕਲਾਈਮੇਟ ਫੰਡ ਸ਼ੁਰੂ, ‘ਪ੍ਰਿਥਵੀ’ ਕੰਪਨੀ ਸੰਭਾਲੇਗੀ ਜ਼ਿੰਮੇਵਾਰੀ
ਡੈਸਕ: ਹਰਿਆਣਾ
ਹਰਿਆਣਾ ਸਰਕਾਰ ਨੇ ਵਾਤਾਵਰਣ ਦੀ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਰੇਜ਼ਿਲੀਅੰਸ ਫੰਡ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਸਬੰਧੀ ਚਰਚਾ ਕੀਤੀ ਗਈ।
ਸਰਕਾਰ ਵੱਲੋਂ ਇਲੈਕਟ੍ਰਿਕ ਵਾਹਨਾਂ, ਨਵਿਆਉਣਯੋਗ ਊਰਜਾ, ਰੀਸਾਈਕਲਿੰਗ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਫੰਡ ਦੇ ਪ੍ਰਬੰਧਨ ਲਈ ‘ਪ੍ਰਿਥਵੀ’ ਨਾਮ ਦੀ ਕੰਪਨੀ ਸਥਾਪਿਤ ਕੀਤੀ ਜਾਵੇਗੀ



