‘ਹੈਲੋ ਡੀਅਰ’ ਦੀ ਰਿਲੀਜ਼ ਡੇਟ ਦਾ ਐਲਾਨ! ‘ਪ੍ਰੇਮਾਲੂ’ ਦੀ ਜੋੜੀ ਮਮਿਤਾ ਬੈਜੂ ਅਤੇ ਸੰਗੀਤ ਪ੍ਰਤਾਪ ਮੁੜ ਇਕੱਠੇ ਆਉਣਗੇ ਨਜ਼ਰ
ਮਨੋਰੰਜਨ ਡੈਸਕ: ਮਲਿਆਲਮ ਸਿਨੇਮਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਫਿਲਮ ‘ਪ੍ਰੇਮਾਲੂ’ ਨਾਲ ਪ੍ਰਸਿੱਧ ਹੋਏ ਅਦਾਕਾਰ ਮਮਿਤਾ ਬੈਜੂ ਅਤੇ ਸੰਗੀਤ ਪ੍ਰਤਾਪ ਹੁਣ ਨਵੀਂ ਰੋਮਾਂਟਿਕ ਕਾਮੇਡੀ ਫਿਲਮ ‘ਹੈਲੋ ਡੀਅਰ’ ਵਿੱਚ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੇ ਨਿਰਮਾਤਾਵਾਂ ਨੇ ਇਸ ਦਾ ਪਹਿਲਾ ਪੋਸਟਰ ਜਾਰੀ ਕਰਦਿਆਂ 29 ਜਨਵਰੀ 2027 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਇਸ ਖ਼ਬਰ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।



